Dhaliwal Honey Bee Farm
Company address
Location:
印度, 莫加 , V.P.O- CHUHAR CHAK TEH-MOGA , DISTT-MOGA.
Service types
About company
ਮੇਰਾ ਨਾਮ ਨਰਪਿੰਦਰ ਸਿੰਘ ਹੈ ਮੇਰਾ ਜਨਮ 1973 ਵਿੱਚ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਪੰਜਾਬ ਵਿੱਚ ਸਰਦਾਰ ਜਗੀਰ ਸਿੰਘ ਧਾਲੀਵਾਲ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ ਅਸੀਂ ਦੋ ਭਰਾ ਤੇ ਇਕ ਭੈਣ ਹੈ ਮੈਂ ਉੱਨੀ ਸੌ ਸਤਾਨਵੇਂ ਵਿੱਚ ਖੇਤੀਬਾੜੀ ਵਿਭਾਗ ਜ਼ਿਲ੍ਹਾ ਮੋਗਾ ਤੋਂ ਸ਼ਹਿਦ ਮੱਖੀ ਪਾਲਨ ਦੀ ਟ੍ਰੇਨਿੰਗ ਲੈ ਕੇ ਪੰਜ ਬਕਸਿਆਂ ਨਾਲ ਆਪਣਾ ਕੰਮ ਸ਼ੁਰੂ ਕੀਤਾ ਆਪਣੇ ਦੋਸਤਾਂ ਦੀ ਮਦਦ ਨਾਲ ਜਲਦੀ ਹੀ ਆਪਣੇ ਕੰਮ ਨੂੰ ਵਧਾਉਣਾ ਸ਼ੁਰੂ ਕੀਤਾ ਆਪਣੇ ਬਕਸੇ ਆਪਣੇ ਹੱਥਾਂ ਨਾਲ ਖੁਦ ਤਿਆਰ ਕਰਨੇ ਸ਼ੁਰੂ ਕੀਤੇ ਰਾਜਸਥਾਨ ਹਰਿਆਣਾ ਵਿੱਚ ਮਾਈਗ੍ਰੇਸ਼ਨ ਕੀਤੀ ਖੇਤੀਬਾੜੀ ਵਿਭਾਗ ਜ਼ਿਲ੍ਹਾ ਮੋਗਾ ਦੇ ਡਾ ਹਰਨੇਕ ਸਿੰਘ ਰੋਡੇ ਦੀ ਪ੍ਰੇਰਨਾ ਦੇ ਨਾਲ ਆਪਣੇ ਸ਼ਹਿਦ ਦੀ ਖੁਦ ਪੈਕਿੰਗ ਕਰਨੀ ਸ਼ੁਰੂ ਕੀਤੀ ਜਿਸ ਵਿੱਚ ਕੇ ਵੀ ਕੇ ਸੈਂਟਰ ਬੁੱਧ ਸਿੰਘ ਵਾਲਾ ਦੇ ਸਟਾਫ਼ ਨੇ ਭਰਪੂਰ ਸਹਿਯੋਗ ਦਿੱਤਾ ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਦੋ ਹਜ਼ਾਰ ਚੌਦਾਂ ਵਿੱਚ ਖੇਤੀਬਾੜੀ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਵਿਸ਼ੇਸ਼ ਸਨਮਾਨ ਮਿਲਿਆ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਵਿੱਚ ਮੈਂ ਸਭ ਤੋਂ ਪਹਿਲਾਂ ਵੀ ਪੋਲਣ ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਦੀ ਮਾਰਕੀਟਿੰਗ ਕਰਨੀ ਸ਼ੁਰੂ ਕੀਤੀ ਆਪਣਾ ਸ਼ਹਿਦ ਖ਼ੁਦ ਵੇਚਣ ਵਿੱਚ ਬਹੁਤ ਦਿੱਕਤਾਂ ਆ ਰਹੀਆਂ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਪ੍ਰਾਬਲਮ ਸੀ ਕੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਚਲਦਾ ਕਿ ਸ਼ਹਿਦ ਕਿੱਥੋਂ ਮਿਲੇਗਾ ਇਸ ਨੂੰ ਦੂਰ ਕਰਨ ਦੇ ਲਈ ਇੰਡੀਆ ਵਿੱਚ ਸਭ ਤੋਂ ਪਹਿਲਾਂ ਸ਼ਹਿਦ ਦੀ ਕੈਂਨਪੀ ਤਿਆਰ ਕੀਤੀ ਜਿਸ ਨਾਲ ਲੋਕਾਂ ਨੂੰ ਦੂਰੋਂ ਹੀ ਪਤਾ ਲੱਗ ਸਕਦਾ ਸੀ ਕਿ ਇਹ ਸਟਾਲ ਸ਼ਹਿਦ ਦੀ ਹੈ ਜਿਸ ਨੂੰ ਕਿ ਖੇਤੀਬਾੜੀ ਦੇ ਮਾਹਰ ਐਕਸਪਰਟ ਡਾਕਟਰ ਰਮਨਦੀਪ ਸਿੰਘ ਅਤੇ ਹੋਰ ਲੋਕਾਂ ਨੇ ਬਹੁਤ ਸਰਾਹਨਾ ਕੀਤੀ ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਦੋ ਹਜ਼ਾਰ ਪੰਦਰਾਂ ਦੇ ਵਿੱਚ ਨੈਸ਼ਨਲ ਲੈਵਲ ਦਾ ਜੱਟ ਐਕਸਪੋ ਮੇਲੇ ਵਿੱਚ ਖੇਤਾ ਸਿੰਘ ਤਲਵੰਡੀ ਭਾਈ ਯਾਦਗਾਰੀ ਐਵਾਰਡ ਪ੍ਰਾਪਤ ਕੀਤਾ ਇਸ ਤੋਂ ਇਲਾਵਾ ਮੈਂ ਜ਼ਿਲ੍ਹਾ ਮੋਗਾ ਅਤੇ ਆਸ ਪਾਸ ਦੇ ਸ਼ਹਿਦ ਮੱਖੀ ਪਾਲਕਾਂ ਨੂੰ ਇਕੱਠੇ ਕਰਕੇ ਬੀ ਕੀਪਿੰਗ ਵੈੱਲਫੇਅਰ ਐਸੋਸੀਏਸ਼ਨ ਦਾ ਗਠਨ ਕੀਤਾ ਜਿਸਦੇ ਖਜ਼ਾਨਚੀ ਦੇ ਤੌਰ ਤੇ ਲੰਮਾ ਟਾਈਮ ਸੇਵਾ ਕੀਤੀ ਨਾਲ ਹੀ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ ਪੀਏਯੂ ਲੁਧਿਆਣਾ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਕੰਮ ਕੀਤੇ ਜਿਨ੍ਹਾਂ ਸਦਕਾ ਦੋ ਹਜ਼ਾਰ ਸੋਲਾਂ ਦੇ ਵਿੱਚ ਐਸੋਸੀਏਸ਼ਨ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਯੌਰਪ ਦੇ ਟੂਰ ਲਈ ਸਿਲੈਕਸ਼ਨ ਕੀਤੀ ਤੇ ਉੱਥੋਂ ਬਹੁਤ ਕੁਝ ਸਿੱਖਣ ਲਈ ਮਿਲਿਆ ।ਅਸੀਂ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਸਹਿਯੋਗ ਦੇ ਨਾਲ ਆਪਣੇ ਖੇਤ ਵਿੱਚ ਆਰਗੈਨਿਕ ਖੇਤੀ ਸ਼ੁਰੂ ਕੀਤੀ ਨਾਲ ਹੀ ਪੰਜਾਹ ਦੇ ਕਰੀਬ ਦੇਸੀ ਮੁਰਗੀਆਂ ਦਾ ਮੁਰਗੀ ਫਾਰਮ ,ਖੁੰਬ ਫਾਰਮ ,ਬੱਕਰੀ ਫਾਰਮਾਂ ਦੀ ਸਥਾਪਨਾ ਕੀਤੀ ਆਪਣੇ ਖੇਤ ਵਿੱਚ ਹੱਲਦੀ ਦੀ ਬਿਜਾਈ ਸ਼ੁਰੂ ਕੀਤੀ ਜਿਸਦੀ ਕੇ ਖੁਦ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਕੀਤੀ ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਨੇ ਸਾਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਸ਼ਹਿਦ ਪਾਲਣ ਅਤੇ ਹੋਰ ਖੇਤੀ ਜਿਨਸਾਂ ਦੀ ਸੇਲ ਲਈ ਆਤਮਾ ਕਿਸਾਨ ਹਨੀ ਹੱਟ ਮੁਹੱਈਆ ਕਰਾਇਆ ਜਿੱਥੋਂ ਕਿ ਅਸੀਂ ਵਾਜਬ ਰੇਟ ਤੇ ਲੋਕਾਂ ਨੂੰ ਸ਼ਹਿਦ ਅਤੇ ਹੋਰ ਪ੍ਰੋਡਕਟ ਵੇਚ ਰਹੇ ਹਾਂ । ਖੇਤੀਬਾੜੀ ਵਿਭਾਗ ਜ਼ਿਲ੍ਹਾ ਮੋਗਾ ਦੇ ਅਫ਼ਸਰਾਂ ਦੇ ਸਹਿਯੋਗ ਨਾਲ ਆਰਗੈਨਿਕ ਮੰਡੀ ਮੋਗਾ ਵਿਚ ਸ਼ੁਰੂ ਕੀਤੀ ਜਿੱਥੋਂ ਕਿ ਲੋਕਾਂ ਨੂੰ ਆਰਗੈਨਿਕ ਅਤੇ ਸ਼ੁੱਧ ਪ੍ਰੋਡਕਟ ਮਿਲਦੇ ਹਨ ਕੇ ਵੀ ਕੇ ਬੁੱਧ ਸਿੰਘ ਵਾਲਾ ਦੇ ਬਹੁਤ ਹੀ ਮਿਲਣਸਾਰ ਅਤੇ ਸਹਿਯੋਗ ਕਰਨ ਵਾਲੇ ਸਟਾਫ ਦੀ ਮਦਦ ਨਾਲ ਪੁਲਾਂਘਾ ਪੁੱਟਦੇ ਹੋਏ ੨੦੧੮ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਲੁਧਿਆਣਾ ਦੇ ਕਿਸਾਨ ਮੇਲੇ ਤੇ ਸਰਕਾਰ ਸੁਰਜੀਤ ਸਿੰਘ ਢਿੱਲੋਂ ਯਾਦਗਾਰੀ ਅਵਾਰਡ ਪ੍ਰਾਪਤ ਕੀਤਾ ਨਾਲ ਹੀ 2019 ਮਾਰਚ ਦੇ ਵਿੱਚ ਆਈ ਏ ਆਰ ਆਈ ਦਾ ਇਨੋਵੇਟਿਵ ਫਾਰਮਰ ਐਵਾਰਡ ਵੀ ਪ੍ਰਾਪਤ ਕੀਤਾ ਇਸ ਦੌਰਾਨ ਮੇਰੀਆਂ ਸੇਵਾਵਾਂ ਨੂੰ ਦੇਖਦੇ ਹੋਏ ਪ੍ਰੋਗ੍ਰੈਸ ਬੀ ਕੀਪਰ ਐਸੋਸੀਏਸ਼ਨ ਦੇ ਖਜ਼ਾਨਚੀ ਦੇ ਤੌਰ ਤੇ ਮੇਰੀ ਚੋਣ ਹੋਈ ਜੁਲਾਈ 2019 ਵਿੱਚ ਨੈਸ਼ਨਲ ਐਵਾਰਡ ਪੰਡਤ ਦੀਨ ਦਿਆਲ ਉਪਾਧਿਆਇ ਅੰਨਤੋਦਿਆ ਐਵਾਰਡ ਹਾਸਲ ਕੀਤਾ ।ਇਸ ਟਾਈਮ ਮੈਂ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ ਪੀਏਯੂ ਲੁਧਿਆਣਾ ਦਾ ਸਟੇਟ ਪ੍ਰੈਜ਼ੀਡੈਂਟ ਹਾਂ। ਸਾਡੇ ਕੋਲ ਆਪਣੇ ਪੈਕਟ ਜਿੰਨ੍ਹਾਂ ਵਿੱਚ ਸ਼ਹਿਦ, ਅਲੱਗ -ਅਲੱਗ ਦਾ ਵੀ ਪੋਲਣ ,ਰੋਏਲ ਜੈਲੀ, ਹਲਦੀ ਰਾਗੀ ਦਾ ਆਟਾ, ਮੋਰਿੰਗਾ ਅਤੇ ਹੋਰ ਕਾਫੀ ਪ੍ਰੋਡਕਟ ਹਨ ਜੋ ਕੇ ਅਸੀਂ ਲੋਕਾਂ ਲਈ ਸੇਲ ਕਰਦੇ ਹਾਂ।
